Increase YOur Profile Views By Posting your Profile on FAcebook,,,
Share
|
DO YOU LIKE THIS PROFILE?
| LAST LOGIN: |
12/03/2009 12:41:19 |
|
|
ਮੈਂ ਹਰ ਇੱਕ ਨਜ਼ਰ ਤੋਂ ਨਜ਼ਰਾਂ ਚੁਰਾ ਵੇਖ ਲਿਆ
ਜਮਾਨੇ ਦੀ ਨਜਰ ਤੋਂ ਦੁਖ ਛੁਪਾ ਕੇ ਵੇਖ ਲਿਆ
ਸੁਣਿਆ ਸੀ ਮਜ਼ਾ ਹੈ ਬੜਾ ਲੁਟ ਜਾਵਣ ਵਿੱਚ
ਮੈਂ ਤੇਰੇ ਇਸ਼ਕ ਵਿੱਚ ਸਭ ਕੁਝ ਲੁਟਾ ਕੇ ਵੇਖ ਲਿਆ
ਨਹੀ ਭੁਲਦਾ ਕਦੇ ਫੁੱਲਾਂ ਜਿਹਾ ਚਿਹਰਾ ਤੇਰਾ ਇਹ
ਭਾਵੇਂ ਕਈ ਵਾਰ ਮੈਂ ਖ਼ੁਦ ਨੂੰ ਭੁਲਾ ਕੇ ਵੇਖ ਲਿਆ
ਮੇਰੇ ਲਈ ਤਾਂ ਬੱਸ ਉਦੋ ਹੀ ਈਦ ਬਣ ਗਈ
ਕਿ ਚੰਨ ਜਿਹੇ ਯਾਰ ਨੇ ਨਜ਼ਰਾਂ ਉਠਾ ਕੇ ਵੇਖ ਲਿਆ
ਮੈਂ ਸੁਣਿਆ ਸੀ ਕਿ ਖੁਰ ਜਾਂਦਾ ਹੈ ਗ਼ਮ ਹੰਝੂ ਬਣਕੇ
ਨਹੀ ਖੁਰਿਆ ਨੈਣੋਂ ਨੀਰ ਵੀ ਵਹਾ ਕੇ ਵੇਖ ਲਿਆ
ਮੈਂ ਸਾਊ ਸੀ ਬੜਾ ਲੋਕੀ ਬੜਾ ਚੰਗਾ ਸੀ ਕਹਿੰਦੇ
ਤੇਰੇ ਲਈ ਮੈਂ ਕਾਫ਼ਰ ਵੀ ਕਹਾ ਕੇ ਵੇਖ ਲਿਆ
ਨਾ ਇੱਕ ਵੀ ਦਾਤ ਪਾਈ ਤੂੰ ਐ ਪੱਥਰ ਝੋਲੀ ਚ ਮੇਰੇ
ਮੈਂ ਤੇਰੇ ਦਰ ਤੇ ਕਈ ਸੌ ਵਾਰ ਆ ਕੇ ਵੇਖ ਲਿਆ
ਇਸ਼ਕ ਇੱਕ ਬਦਤਰੰਨੁਮ ਬੇਸੁਰਾ ਜਿਹਾ ਗੀਤ ਹੀ ਹੈ
ਬੱਸ ਉਹ ਮਰ ਗਿਆ ਜਿਨ੍ਹੇ ਇੱਕ ਵਾਰ ਗਾ ਕੇ ਵੇਖ ਲਿਆ
|
To paste something here; press CONTROL V on your keyboard
|
|
|